ممتازملک ۔ پیرس

ممتازملک ۔ پیرس
تصانیف : ممتازملک

ہفتہ، 6 جولائی، 2024

گورمکھی لکھائی نال۔ بہانے ۔ پنجابی کلام

                ●
گورمکھی ترجمے دے لئی
 شکریہ دکھ بھنجن رندھاوا صاحب 


ਬਹਾਨੇ نظم  

   بہانے ਨਜ਼ਮ

وکھرے وکھرے ،ون سوونے
بہانے اونوں آندے سن
جد اوہناں دا،جی چاہندا سی
نوی کہانی پاندے سن

ویلے اینے، کم نہیں کوئی
 لتے لیڑے دی لت پئی اے
الماری وچ ،تھاں کوئی نہیں
اک پاندےاک لاندےسن

چنگا ویلہ سی،جد لوکی 
سچ دےاُتےکٹھ کردےسی
اوچی  مسند، دے  اُتے او
 اوچے  بندے بہاندے سن

غربت دے، مارےلوکاں دا 
ناں لے کے عہدے ہتھیائے
فیرانہاں،غربت دےماریاں دے
حق ہنسکےکھاندےسن

ہرشےہوندیاں،خوش ناہونا
جیویں اوہدی عادت بن گئی
رب دےناں تو،ضدکردےسی
خورےاوکی چاہندےسن

نور جیا ہر پاسے ،جیویں
 کھلر کھلر ،جاندا سی
پردہ اپنی ،باری دا جد
 ہلکا جا سرکاندے سن

شکوے کر کر ،بھکے مر مر
تھک گئے لوکی  مہنگائی نال
سڑکاں اتے، آکے سارے 
روندے تے کرلاندے سن 

وجد اندر ، دنیا دا چرخہ 
گھمدا سی ممتاز اوہدوں 
عشق دے نغمے ، اک تارے دے
 اتے جد وی گاندے سن

Mumtaz Malik
ਮੁਮਤਾਜ਼ ਮਲਕ



ਬਹਾਨੇ نظم     بہانے ਨਜ਼ਮ

وکھرے وکھرے ،ون سوونے
بہانے اونوں آندے سن
جد اوہناں دا،جی چاہندا سی
نوی کہانی پاندے سن
ਵੱਖਰੇ ਵੱਖਰੇ ਵੰਨ ਸਵੰਨੇ
ਬਹਾਨੇ ਉਹਨੂੰ ਆਂਦੇ ਸਨ
ਜਦ ਉਨਾਂ ਦਾ ਜੀ ਚਾਹੰਦਾ ਸੀ
ਨਵੀਂ ਕਹਾਣੀ ਪਾਂਦੇ ਸਨ
ویلے اینے، کم نہیں کوئی
 لتے لیڑے دی لت پئی اے
الماری وچ ،تھاں کوئی نہیں
اک پاندےاک لاندےسن
ਵੇਲੇ ਇਨੇ ਕੰਮ ਨਹੀਂ ਕੋਈ
ਲਤੇ ਲੀੜੇ ਦੀ ਲੱਤ ਪਈ ਏ 
ਅਲਮਾਰੀ ਵਿੱਚ ਥਾਂ ਥਾਂ ਕੋਈ ਨਹੀਂ
ਇੱਕ ਪਾਂਦੇ ਇਕ ਲਾਂਦੇ ਸਨ
چنگا ویلہ سی،جد لوکی 
سچ دےاُتےکٹھ کردےسی
اوچی  مسند، دے  اُتے او
 اوچے  بندے بہاندے سن
ਚੰਗਾ ਵੇਲਾ ਸੀ ਜਦ ਲੋਕੀ
ਸੱਚ ਦੇ ਉੱਤੇ ਕੱਠ ਕਰਦੇ ਸੀ
ਉੱਚੀ ਮਸਨਦ ਦੇ ਉੱਤੇ ਉਹ
ਉੱਚੇ ਬੰਦੇ ਬਹਾਂਦੇ ਸਨ
غربت دے، مارےلوکاں دا 
ناں لے کے عہدے ہتھیائے
فیرانہاں،غربت دےماریاں دے
حق ہنسکےکھاندےسن
ਗੁਰਬਤ ਦੇ ਮਾਰੇ ਲੋਕਾਂ ਦਾ
ਨਾ ਲੈ ਕੇ ਉਹਦੇ ਹਥਿਆਏ
ਫਿਰ ਇਨਹਂ ਗੁਰਬਤ ਦੇ ਮਾਰਿਆਂ
ਦੇ ਹੱਕ ਹੱਸ ਕੇ ਖਾਂਦੇ ਸਨ
ہرشےہوندیاں،خوش ناہونا
جیویں اوہدی عادت بن گئی
رب دےناں تو،ضدکردےسی
خورےاوکی چاہندےسن
ਹਰ ਸ਼ੈ ਹੁੰਦਿਆਂ ਖੁਸ਼ ਨਾ ਹੋਣਾ
ਜਿਵੇਂ ਉਹਦੀ ਆਦਤ ਬਣ ਗਈ
ਰੱਬ ਦੇ ਨਾਂ ਤੋਂ ਜ਼ਿੱਦ ਕਰਦੇ ਸੀ
ਖੌਰੇ ਉਹ ਕੀ ਚਾਹੁੰਦੇ ਸਨ
نور جیا ہر پاسے ،جیویں
 کھلر کھلر ،جاندا سی
پردہ اپنی ،باری دا جد
 ہلکا جا سرکاندے سن
ਨੂਰ ਜਿਆ ਹਰ ਪਾਸੇ ਜੀਵੇਂ
ਖਿਲਰ ਖਿਲਰ ਜਾਂਦਾ ਸੀ
ਭਰਦਾ ਆਪਣੀ ਵਾਰੀ ਦਾ ਜਦ
ਹਲਕਾ ਜਿਾ ਸਰਕਾਂਦਾ ਸੀ
شکوے کر کر ،بھکے مر مر
تھک گئے لوکی  مہنگائی نال
سڑکاں اتے، آکے سارے 
روندے تے کرلاندے سن 
ਸ਼ਿਕਵੇ ਕਰ ਕਰ ਭੁੱਖੇ ਮਰ ਮਰ
ਥਕ ਗਏ ਲੋਕੀ ਮੰਗਿਆਈ ਨਾਲ
ਸੜਕਾਂ ਉੱਤੇ ਆ ਕੇ ਸਾਰੇ
ਰੋਂਦੇ ਤੇ ਕੁਰਲਾਂਦੇ ਸਨ
وجد اندر ، دنیا دا چرخہ 
گھمدا سی ممتاز اوہدوں 
عشق دے نغمے ، اک تارے دے
 اتے جد وی گاندے سن
ਵਜਦ ਅੰਦਰ ਦੁਨੀਆ ਦਾ ਚਰਖਾ
ਘੁੰਮਦਾ ਸੀ " ਮੁਮਤਾਜ਼ " ਉਦੋਂ
ਇਸ਼ਕ ਦੇ ਨਗਮੇ ਇਕ ਤਾਰੇ ਦੇ
ਉੱਤੇ ਜਦ ਵੀ ਗਾਂਦੇ ਸਨ

Mumtaz Malik
ਮੁਮਤਾਜ਼ ਮਲਕ

                 ●
گورمکھی ترجمے دے لئی
 شکریہ دکھ بھنجن رندھاوا صاحب 

ਬਹਾਨੇ نظم     بہانے ਨਜ਼ਮ

ਵੱਖਰੇ ਵੱਖਰੇ ਵੰਨ ਸਵੰਨੇ
ਬਹਾਨੇ ਉਹਨੂੰ ਆਂਦੇ ਸਨ
ਜਦ ਉਨਾਂ ਦਾ ਜੀ ਚਾਹੰਦਾ ਸੀ
ਨਵੀਂ ਕਹਾਣੀ ਪਾਂਦੇ ਸਨ

ਵੇਲੇ ਇਨੇ ਕੰਮ ਨਹੀਂ ਕੋਈ
ਲਤੇ ਲੀੜੇ ਦੀ ਲੱਤ ਪਈ ਏ 
ਅਲਮਾਰੀ ਵਿੱਚ ਥਾਂ ਥਾਂ ਕੋਈ ਨਹੀਂ
ਇੱਕ ਪਾਂਦੇ ਇਕ ਲਾਂਦੇ ਸਨ

ਚੰਗਾ ਵੇਲਾ ਸੀ ਜਦ ਲੋਕੀ
ਸੱਚ ਦੇ ਉੱਤੇ ਕੱਠ ਕਰਦੇ ਸੀ
ਉੱਚੀ ਮਸਨਦ ਦੇ ਉੱਤੇ ਉਹ
ਉੱਚੇ ਬੰਦੇ ਬਹਾਂਦੇ ਸਨ

ਗੁਰਬਤ ਦੇ ਮਾਰੇ ਲੋਕਾਂ ਦਾ
ਨਾ ਲੈ ਕੇ ਉਹਦੇ ਹਥਿਆਏ
ਫਿਰ ਇਨਹਂ ਗੁਰਬਤ ਦੇ ਮਾਰਿਆਂ
ਦੇ ਹੱਕ ਹੱਸ ਕੇ ਖਾਂਦੇ ਸਨ

ਹਰ ਸ਼ੈ ਹੁੰਦਿਆਂ ਖੁਸ਼ ਨਾ ਹੋਣਾ
ਜਿਵੇਂ ਉਹਦੀ ਆਦਤ ਬਣ ਗਈ
ਰੱਬ ਦੇ ਨਾਂ ਤੋਂ ਜ਼ਿੱਦ ਕਰਦੇ ਸੀ
ਖੌਰੇ ਉਹ ਕੀ ਚਾਹੁੰਦੇ ਸਨ

ਨੂਰ ਜਿਆ ਹਰ ਪਾਸੇ ਜੀਵੇਂ
ਖਿਲਰ ਖਿਲਰ ਜਾਂਦਾ ਸੀ
ਭਰਦਾ ਆਪਣੀ ਵਾਰੀ ਦਾ ਜਦ
ਹਲਕਾ ਜਿਾ ਸਰਕਾਂਦਾ ਸੀ
 
ਸ਼ਿਕਵੇ ਕਰ ਕਰ ਭੁੱਖੇ ਮਰ ਮਰ
ਥਕ ਗਏ ਲੋਕੀ ਮੰਗਿਆਈ ਨਾਲ
ਸੜਕਾਂ ਉੱਤੇ ਆ ਕੇ ਸਾਰੇ
ਰੋਂਦੇ ਤੇ ਕੁਰਲਾਂਦੇ ਸਨ

ਵਜਦ ਅੰਦਰ ਦੁਨੀਆ ਦਾ ਚਰਖਾ
ਘੁੰਮਦਾ ਸੀ " ਮੁਮਤਾਜ਼ " ਉਦੋਂ
ਇਸ਼ਕ ਦੇ ਨਗਮੇ ਇਕ ਤਾਰੇ ਦੇ
ਉੱਤੇ ਜਦ ਵੀ ਗਾਂਦੇ ਸਨ

Mumtaz Malik
ਮੁਮਤਾਜ਼ ਮਲਕ


                 ●●●

کوئی تبصرے نہیں:

ایک تبصرہ شائع کریں

شاعری / /مدت ہوئ عورت ہوۓ/ ممتاز قلم / سچ تو یہ ہے/ اے شہہ محترم/ سراب دنیا/ نظمیں/ پنجابی کلام/