روزنامہ پنجابی اخبار بول پردیساں دے
اور
روزنامہ پنجابی اخبار کوہِ نور ٹائمز جرمنی گُرمکھی لپی وچ
ایہدے وچ
محترمہ ممتاز ملک (پیرس، فرانس) توں
اوہناں دا اک خوبصورت لکھیا ہویا گیت
چھایا ہویا اے۔
پیشِ خدمت ہے۔
ਰੋਜ਼ਾਨਾ ਪੰਜਾਬੀ ਅਖ਼ਬਾਰ ਬੋਲ ਪਰਦੇਸਾਂ ਦੇ
ਅਤੇ
ਰੋਜ਼ਾਨਾ ਪੰਜਾਬੀ ਅਖ਼ਬਾਰ ਕੋਹਿ ਨੂਰ ਟਾਈਮਜ਼ ਜਰਮਨੀ ਗੁਰਮੁਖੀ ਲਿਪੀ ਵਿਚ
ਏਹਦੇ ਵਿਚ
ਮੁਹਤਰਮਾ ਮੁਮਤਾਜ਼ ਮਲਿਕ (ਪੈਰਿਸ, ਫ਼ਰਾਂਸ) ਤੋਂ
ਉਹਨਾਂ ਦਾ ਇਕ ਖੂਬਸੂਰਤ ਲਿਖਿਆ ਹੋਇਆ ਗੀਤ
ਛਾਇਆ ਹੋਇਆ ਏ।
ਪੇਸ਼-ਏ-ਖ਼ਿਦਮਤ ਹੈ।
۔۔۔۔۔گیت
کی گل ہوئی مُکھ پرتایا
راتی سوہنا گھر نہیں آیا
بہت میں سدے لائے اونوں
کِنے ترلے پائے اونوں
میں تے بہتا دل پرچایا
راتی سوہنا گھر نہیں آیا
تو تے کدرے جاندا نہیں سی
میرے بن تے راہندا نہیں سی
کلیاں کیویں توں ٹُر پایا
راتی سوہنا گھر نہیں آیا
اتھرو اک منظور نہیں سی
تیتھوں جد تک دور نہیں سی
ممتاز کِناں ہُن نیر وہایا
راتی سوہنا گھر نہیں آیا
۔۔۔۔۔۔
شاعرہ ممتازملک پیرس فرانس
گُرمُکھی لپی اشتیاق انصاری
ਕੀ ਗੱਲ ਹੋਈ ਮੁੱਖ ਪਰਤਾਇਆ
ਰਾਤੀ ਸੋਹਣਾ ਘਰ ਨਹੀਂ ਆਇਆ
ਬਹੁਤ ਮੈਂ ਸੱਦੇ ਲੈਏ ਉਹਨੂੰ
ਕੀਤੇ ਤਰਲੇ ਪਾਏ ਉਹਨੂੰ
ਮੈਂ ਤੇ ਬਹੁਤ ਦਿਲ ਪਰਚਾਇਆ
ਰਾਤੀ ਸੋਹਣਾ ਘਰ ਨਹੀਂ ਆਇਆ
ਤੂੰ ਤੇ ਕਦਰੇ ਜਾਣਦਾ ਨਹੀਂ ਸੀ
ਮੇਰੇ ਬਿਨ ਤੇ ਰਹਿੰਦਾ ਨਹੀਂ ਸੀ
ਕਲੀਆਂ ਕਿਵੇਂ ਤੂੰ ਟੁਰ ਪਾਇਆ
ਰਾਤੀ ਸੋਹਣਾ ਘਰ ਨਹੀਂ ਆਇਆ
ਅੱਥਰੋ ਇਕ ਮੰਜ਼ੂਰ ਨਹੀਂ ਸੀ
ਤਿਥੋਂ ਜਦ ਤਕ ਦੂਰ ਨਹੀਂ ਸੀ
ਮੁਮਤਾਜ਼ ਕਿੰਨਾ ਹੁਣ ਨੀਰ ਵਹਾਇਆ
ਰਾਤੀ ਸੋਹਣਾ ਘਰ ਨਹੀਂ ਆਇਆ
ਸ਼ਾਇਰਾ: ਮੁਮਤਾਜ਼ ਮਲਕ (ਪੈਰਿਸ, ਫਰਾਂਸ)
ਗੁਰਮੁਖੀ ਲਿਪੀ: ਇਸ਼ਤਿਆਕ ਅਨਸਾਰੀ
۔۔۔۔۔۔۔
بہت شکریہ
اشتیاق انصاری
مسقط عمان
کوئی تبصرے نہیں:
ایک تبصرہ شائع کریں